ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹੋ Chote Sahibzade Shaheedi in Punjabi
≡ Sikh History in Punjabi ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹੋ Chote Sahibzade Shaheedi in Punjabi on December 27, 2019 ਕਿਉਂ ਫੜੀ ਸਿਪਾਹੀਆਂ ਨੇ, ਭੈਣੋਂ ਇਹ ਹੰਸਾਂ ਦੀ ਜੋੜੀ - Chote Sahibzade Shaheedi in Punjabi ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਆਪਣੇ ਮਾਤਾ ਪਿਤਾ ਅਤੇ ਚਾਰੇ ਸਾਹਿਬਜ਼ਾਦਿਆਂ ਨੂੰ ਸਿੱਖ ਧਰਮ ਤੋਂ ਕੁਰਬਾਨ ਕਰਕੇ ਸਿੱਖੀ ਦਾ ਬੀਜ ਬੀਜਿਆ। ਉਹਨਾਂ ਦਾ ਆਪਣਾ ਸਾਰਾ ਜੀਵਨ ਸਿੱਖ ਧਰਮ ਲਈ ਹੀ ਨਹੀਂ, ਸਗੋਂ ਸਮੁੱਚੀ ਲੋਕਾਈ ਦੀ ਭਲਾਈ ਲਈ ਦੁੱਖ ਤਕਲੀਫਾਂ ਅਤੇ ਵੱਡੀਆਂ ਘਟਨਾਵਾਂ ਸ਼ਹਿਦਿਆਂ ਹੋਇਆ ਗੁਜ਼ਰਿਆ। ਪੂਰੀ ਦੁਨੀਆ ਦੇ ਵਿੱਚ ਸਭ ਤੋਂ ਦਿਲ ਕੰਬਾਊ ਘਟਨਾ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਦੀ ਹੈ। ਸ਼ਹਾਦਤ ਸਮੇਂ ਜ਼ੋਰਾਵਰ ਸਿੰਘ ਦੀ ਉਮਰ 7 ਸਾਲ 11 ਮਹੀਨੇ 8 ਦਿਨ ਦੀ ਸੀ ਤੇ ਫਤਹਿ ਸਿੰਘ ਦੀ ਉਮਰ 5 ਸਾਲ 10 ਮਹੀਨੇ 10 ਦਿਨ ਦੀ ਸੀ। Sahibzade Zorawar Singh and Fateh Singh Kurbani - ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਵਿੱਚ ਨਵੀਂ ਦਿਸ਼ਾ ਪ੍ਰਦਾਨ ਕਰਕੇ ਮੁਗਲ ਹਕੂਮਤ ਦੀਆਂ ਜੜਾਂ ਉਖਾੜ ਦਿੱਤੀਆਂ। ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਵੱਡੇ-ਵੱਡੇ ਇਤਿਹਾਸਕਾਰਾਂ ਅਤੇ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਵਿੱਚ ਪੇਸ਼ ਕੀਤਾ ਹੈ। ਜਿਨ੍ਹਾਂ ਵਿੱਚੋਂ ਮਾਲਵੇ ਦੀ ਧਰਤੀ ਦ...